ਵੈਦ ਨਾਲ ਗਲ ਬਾਤ


ਗੁਰੂ ਨਾਨਕ ਜੀ ਹੁਣ ਆਪਣਾ ਬਹੁਤਾ ਸਮਾਂ ਰੱਬ ਦੀ ਬਨਦਗੀ ਕਰਣ ਵਿਚ ਬਿਤਾਉਣ ਲਗੇ। ਉਹ ਬਹੁਤ ਸਮੇ ਤਕ ਧਿਆਨ ਮਗਨ ਹੋ ਬੈਠੇ ਰਹਿੰਦੇ। ਨਾ ਕਿੱਸੇ ਨਾਲ ਬੋਲਦੇ, ਨਾ ਹਸਦੇ। ਕਈ ਕਈ ਦਿਨ ਭੋਜਨ ਨਾ ਕਰਦੇ। ਘਰ ਦਿਆਂ ਨੂੰ ਚਿੰਤਾ ਹੋਣ ਲਗੀ ਕਿ ਕੋਈ ਰੋਗ ਤੇ ਨਹੀ ਲੱਗ ਗਿਆ ਨਾਨਕ ਨੂੰ। ਇਸ ਵਾਸਤੇ ਪਿਤਾ ਮਹਿਤਾ ਕਾਲੂ ਨੇ ਵੈਦ ਹਰਿਦਾਸ ਨੂੰ ਬੁਲਾ ਭੇਜਿਆ।

ਵੇਦ ਆ ਕੇ ਨਾਨਕ ਜੀ ਦੇ ਕੋਲ ਬੈਠ ਗਿਆ ਤੇ ਬੜੇ ਪਿਆਰ ਨਾਲ ਉਹਨਾਂ ਦੀ ਬਾਂਹ ਫੜ ਕੇ ਨਬਜ਼ ਵੇਖਣ ਲੱਗਾ ਪਰ ਨਾਨਕ ਜੀ ਨੇ ਬਾਂਹ ਪਿਛੇ ਖਿਚ ਲਈ ਤੇ ਮੁਸਕਰਾ ਕੇ ਕਹਿਣ ਲਗੇ, ਉਹ ਵੈਦ ਜੀ! ਤੁਸੀ ਕੀ ਵੇਖ ਰਹੇ ਹੋ। ਮੈਂ ਸਵਸਥ ਹਾਂ। ਜੋ ਬਿਮਾਰੀ ਤੁਸੀ ਲਭ ਰਹੇ ਹੋ ਮੇਰੇ ਸ਼ਰੀਰ ਵਿਚ, ਉਸਦਾ ਤੁਸੀ ਇਲਾਜ਼ ਨਹੀ ਕਰ ਸਕਦੇ। ਇਹ ਤੁਵਾਡੇ ਗਿਆਨ ਤੋਂ ਪਰੇ ਹੈ।

ਵੈਦ ਹੈਰਾਨ ਹੋ ਕੇ ਨਾਨਕ ਜੀ ਦੇ ਮੂੰਹ ਵਲ ਵੇਖ ਕੇ ਕਹਣ ਲੱਗਾ, 'ਏਸਾ ਕੋਈ ਰੋਗ ਮੇਰੀ ਗਿਆਨ ਤੋ ਪਰੇ ਨਹੀ। ਮੈਂ ਬਹੁਤਾ ਨੂੰ ਠੀਕ ਕੀਤਾ ਹੈ। ਗੁਰੂ ਜੀ ਫਿਰ ਕਹਣ ਲਗੇ, ਹੋ ਸਕਦਾ ਹੈ ਤੁਸੀ ਬਹੁਤਾ ਦਾ ਇਲਾਜ਼ ਕੀਤਾ ਹੋਵੇ। ਅਤੇ ਬਹੁਤਾ ਬਿਮਾਰਿਆਂ ਦੀ ਤੁਵਾਡੇ ਕੌਲ ਦਵਾਈ ਹੋਵੇਗੀ। ਲੇਕਿਨ ਇਥੇ ਲੋਕਾਂ ਦੇ ਗੁਨਾਹ ਦੀ ਗਲ ਹੈ ਜੋ ਰੋਗ ਕਰਦੇ ਹਨ।

ਇਹ ਸੁਣ ਕੇ ਵੈਦ ਬੋਲਿਆ, 'ਮੈ ਇਸ ਬਾਰੇ ਕਿਉਂ ਸੋਚਾ? ਇਹ ਤੇ ਸਬ ਦੀ ਅਪਣੀ ਕਿਸਮਤ ਹੈ। ਜਿਵੇ ਜਿਸਦੀ ਕਿਸਮਤ, ਉਵੇਂ ਉਹ ਜੀਉਂਦਾ ਹੈ। ਫਿਰ ਗੁਰੂ ਜੀ ਖੜੇ ਹੋ ਗਏ। ਤਦ ਗੁਰੂ ਜੀ ਨੇ ਵੈਦ ਨੂੰ ਸਮਝਾਉਣ ਲਈ ਸ਼ਬਦ ਉਚਾਰਿਆ :

ਮਲਾਰ ਮਹਲਾ ੧॥
ਦੁਖੁ ਵੇਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥
ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ ਲਾਇ॥੧॥
ਵੈਦ ਨ ਭੋਲੇ ਦਾਰੂ ਲਾਇ॥ ਦਰਦੁ ਹੋਵੈ ਦੁਖੁ ਰਹੈ ਸਰੀਰ॥
ਐਸਾ ਦਾਰੂ ਲਗੈ ਨ ਬੀਰ॥ ਰਹਾਉ॥
ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੌਗ॥
ਮਨ ਅੰਧੇ ਕਉ ਮਿਲੈ ਸਜਾਇ॥ ਵੈਦ ਨ ਭੋਲੇ ਦਾਰੂ ਲਾਇ॥੨॥
ਚੰਦਨ ਕਾ ਫਲੁ ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ॥
ਸਾਸਿ ਗਇਐ ਕਾਇਆ ਢਲਿ ਪਾਇ॥ ਤਾ ਕੈ ਪਾਛੈ ਕੋਇ ਨ ਖਾਇ॥੩॥
ਕੰਚਨ ਕਾਇਆ ਨਿਰਮਲ ਹੰਸੁ॥ ਜਿਸੁ ਮਹਿ ਨਾਮੁ ਨਿਰੰਜਨ ਅੰਸੁ॥
ਦੂਖ ਰੋਗ ਸਭਿ ਗਇਆ ਗਵਾਇ॥ ਨਾਨਕ ਛੂਟਸਿ ਸਾਚੈ ਨਾਇ॥੪॥੨॥੭॥

ਇਹ ਸ਼ਬਦ ਸੁਣ ਕੇ ਵੈਦ ਹਰਿਦਾਸ ਨੂੰ ਗਿਆਨ ਹੋ ਗਇਆ। ਉਹ ਸਮਝ ਗਿਆ ਕਿ ਨਾਨਕ ਜੀ ਨੂੰ ਕੋਈ ਸਰੀਰਕ ਕਸ਼ਟ ਨਹੀ ਹੈ, ਉਹ ਪ੍ਰਭੂ ਦੇ ਚਿੰਤਨ ਵਿਚ ਗੁਆਚੇ ਰਹਿੰਦੇ ਹਨ। ਵੈਦ ਨੇ ਮਹਤਾ ਜੀ ਨੂੰ ਦਸਿਆ, 'ਚਿੰਤਾ ਵਾਲੀ ਕੋਈ ਗਲ ਨਹੀ ਹੈ। ਨਾਨਕ ਨੂੰ ਕੋਈ ਰੋਗ ਨਹੀ, ਇਸ ਲਈ ਉਹਨਾਂ ਨੂੰ ਕਿਸੇ ਦਵਾਈ ਦੀ ਵੀ ਲੋੜ ਨਹੀਂ।'

Disclaimer Privacy Policy Contact us About us