ਨੋਕਰੀ ਮੋਦੀ ਖਾਨੇ ਦੀ


ਮਹਿਤਾ ਕਾਲੂ ਜੀ ਗੁਰੂ ਨਾਨਕ ਜੀ ਦੇ ਰਵਇਏ ਤੋਂ ਬਹੁਤ ਪਰੇਸ਼ਾਨ ਸਨ। ਉਹਨਾਂ ਨੂੰ ਗੁਰੂ ਜੀ ਦਾ ਗਰੀਬਾਂ ਨੂੰ ਭੋਜਨ ਕਰਵਾਣਾ ਪਸੰਦ ਨਹੀਂ ਸੀ। ਉਹ ਦਿਨਾਂ ਵਿਚ ਭਾਈ ਜੈ ਰਾਮ ਜੀ ਜੋ ਕੀ ਬੇਬੇ ਨਾਨਕੀ ਦੇ ਪਤਿ ਸਨ ਤਲਵੰਡੀ ਆਏ ਹੋਏ ਸੀ।

ਜਦ ਉਹਨਾਂ ਨੇ ਵੇਖਿਆਂ ਕਿ ਪਿਤਾ ਮਹਿਤਾ ਕਾਲੂ ਨਾਨਕ ਤੋ ਖੂਸ਼ ਨਹੀਂ ਹਨ। ਤਾਂ ਉਹ ਗੁਰੂ ਜੀ ਨੂੰ ਸੁਲਤਾਨਪੁਰ ਆਪਣੇ ਪਿੰਡ ਲੈ ਗਏ। ਭੈਣ ਬੇਬੇ ਨਾਨਕੀ ਕੋਲ ਗੁਰੂ ਜੀ ਆ ਕੇ ਬਹੁਤ ਖ਼ੁਸ਼ ਹੋਏ।

ਬੇਬੇ ਨਾਨਕੀ ਨੂੰ ਵੀ ਬਹੁਤ ਚਾਹ ਚੜਿਆ ਭਰਾਂ ਨੂੰ ਆਪਣੇ ਘਰ ਵੇਖ ਕੇ। ਭਾਈ ਜੈ ਰਾਮ ਜੀ ਨੇ ਗੁਰੂ ਜੀ ਨੂੰ ਮੋਦੀ ਖਾਨੇ ਵਿਚ ਨੋਕਰੀ ਤੇ ਲਗਵਾ ਦੀਤਾ। ਨਵਾਬ ਦੌਲਤ ਖਾਂ ਨਾਨਕ ਜੀ ਦੇ ਦਰਵੇਸ਼ੀ ਸੁਭਾਅ ਅਤੇ ਸੁੱਚੇ ਵਿਹਾਰ ਤੋਂ ਬਹੁਤ ਖੁਸ਼ ਹੋਇਆ।

ਉਹ ਦਿਨਾਂ ਵਿਚ ਸਾਰੀ ਫ਼ਸਲ ਦੀ ਕਣਕ, ਛੋਲੇ, ਮੱਕੀ, ਜੋਂ ਆਦਿ ਸਰਕਾਰੀ ਮਾਲ ਘਰ ਵਿਚ ਰਖਿਆ ਜਾਂਦਾ ਸੀ। ਉਸ ਨੂੰ ਮੋਦੀ ਖਾਨਾ ਕਿਹਾ ਜਾਂਦਾ ਸੀ ਤੇ ਮੋਦੀ ਖਾਨੇ ਦਾ ਪ੍ਰਬੰਧਕ ਮੋਦੀ ਕਹਾਉਂਦਾ ਸੀ। ਮੋਦੀ ਦਾ ਕੰਮ ਮਾਲ ਦਾ ਪੂਰਾ ਹਿਸਾਬ ਕਿਤਾਬ ਰਖੱਣਾ ਸੀ। ਨਾਨਕ ਜੀ ਬੜੇ ਚਾਅ ਨਾਲ ਆਪਣਾ ਕੰਮ ਕਰਨ ਲੱਗੇ।

ਇਹ ਕੰਮ ਉਨ੍ਹਾਂ ਦੇ ਮਨ ਨੂੰ ਬੜਾ ਭਾਇਆ। ਉਹ ਰੱਸਦ ਦੇਣ ਲਗਿਆਂ ਹਰ ਇਕ ਨੂੰ ਪੂਰਾ ਤੋਲ ਕੇ ਦਿੰਦੇ। ਹਰ ਇਕ ਨਾਲ ਖਿੜੇ ਮੱਥੇ ਪੇਸ਼ ਆਉਂਦੇ, ਕਿਸੇ ਨੂੰ ਕੋੜਾ ਜਾਂ ਫਿੱਕਾ ਬੋਲ ਨਾਂ ਬੋਲਦੇ ਸਗੋਂ ਮਿੱਠਤ ਨਾਲ ਗੱਲ ਕਰਦੇ।

ਇਕ ਦਿਨ ਆਪ ਆਟਾ ਬੂੰਦਨ ਆਏ ਇਕ ਸਾਧੂ ਨੂੰ ਆਟਾ ਤੋਲ ਕੇ ਦੇ ਰਹੇ ਸਨ ਤੇ ਨਾਲ ਨਾਲ ਧਾਰਨਾਂ ਗਿਣੀ ਜਾਂਦੇ ਸਨ। ਜਦੋ ਆਪ ਤੇਰਵੀਂ ਧਾਰਨ ਪਾਣ ਲੱਗੇ ਤੇ ਤੇਰ੍ਹਾਂ ਤੇਰ੍ਹਾਂ ਉਚਾਰਨ ਕਰਣ ਲੱਗੇ ਤਾਂ ਆਪ ਦੀ ਬਿਰਤੀ ਤੇਰ੍ਹਾਂ ਤੋਂ ਹਟ ਗਈ ਤੇ ਆਪ ਦੇ ਮੂੰਹੋਂ ਤੇਰਾ ਤੇਰਾ ਦਾ ਸ਼ਬਦ ਨਿਕਲਣ ਲੱਗਾ (ਇਹ ਸਭ ਕੁਛ ਤੇਰਾ ਹੈ)। ਤੇਰਾ ਤੇਰਾ ਕਰਦੇ ਆਪ ਧਾਰਨਾਂ ਤੋਲਦੇ ਗਏ ਤੇ ਪਾਂਦੇ ਗਏ।

ਸਾਧੂ ਨੇ ਅਸਚਰਜ ਵਿਚ ਆਕੇ ਆਪ ਨੂੰ ਸਾਵਧਾਨ ਕੀਤਾ ਕਿ ਨਾਨਕ ਜੀ ਅਟਕ ਗਏ ਹੋ ਤੇ ਧਾਰਨਾਂ ਪੱਟੀ ਜਾ ਰਹੇ ਹੋ। ਇਸ ਤਰ੍ਹਾਂ ਤਾਂ ਤੁਸੀਂ ਮੋਦੀ ਖਾਨਾ ਉਜਾੜ ਦਿਉਗੇ। ਨਾਨਕ ਜੀ ਨੇ ਜਵਾਬ ਦੀਤਾ, 'ਸਾਈਂ ਦੇ ਬੰਦੇ, ਨਿਰੰਕਾਰ ਦੇ ਨਾਂ ਤੇ ਤੇਰਾ ਤੇਰਾ ਕਹਿੰਦਿਆਂ ਬਰਕਤ ਪੈਂਦੀ ਹੈ। ਇਹ ਸੰਸਾਰ ਮੇਰਾ ਮੇਰਾ ਕਰਕੇ ਉਜੜ ਰਿਹਾ ਹੈ।'

ਸਰਕਾਰੀ ਕਰਮਚਾਰਿਆਂ ਵਿਚੋਂ ਕਈਆਂ ਨੂੰ ਨਾਨਕ ਜੀ ਦੀ ਹੁੰਦੀ ਸਿਫ਼ਤ ਸਲਾਹ ਇਕ ਅੱਖ ਨਹੀਂ ਸੀ ਭਾਉਂਦੀ। ਉਹ ਈਰਖਾ ਵਿਚ ਭੁਜੱਦੇ ਸਨ। ਉਹ ਨਾਨਕ ਜੀ ਨੂੰ ਨਵਾਬ ਦੀਆਂ ਨਜ਼ਰਾਂ ਵਿਚੋਂ ਡੇਗਣਾ ਚਾਹੁੰਦੇ ਸਨ। ਉਹਨਾਂ ਨੇ ਨਵਾਬ ਪਾਸ ਜਾ ਚੁਗਲੀ ਕੀਤੀ। ਨਵਾਬ ਚਿੰਤਾ ਵਿਚ ਪੈ ਗਿਆ।

ਉਸ ਨੇ ਨਾਨਕ ਜੀ ਦੇ ਦਾਨ ਪੁਨ ਬਾਰੇ ਤਾਂ ਸੁਣਿਆ ਸੀ ਪਰ ਇਹ ਨਹੀਂ ਸੀ ਜਾਣਦਾਂ ਕਿ ਇਹ ਦਾਨ, ਖਰੈਤ ਸਰਕਾਰੀ ਮਾਲ ਲੁਟਾ ਕੇ ਹੋ ਰਹੀ ਹੈ। ਉਸ ਨੇ ਨਾਨਕ ਜੀ ਨੂੰ ਇਸ ਸ਼ਿਕਾਇਤ ਬਾਰੇ ਪੁੱਛਿਆਂ। ਨਾਨਕ ਜੀ ਬੋਲੇ, 'ਜੀ, ਰਸਦ ਦੀ ਰੈਤ ਮੈਂ ਜ਼ਰੂਰ ਦਿੱਤੀ ਹੈ। ਪਰ ਆਪਣੇ ਹਿਸੇ ਵਿਚੋਂ। ਸਰਕਾਰੀ ਰਸਦ ਦਾ ਹਿਸਾਬ ਪੂਰਾ ਹੈ। ਆਪ ਪੜਤਾਲ ਕਰਵਾ ਲਵੋ।

ਨਵਾਬ ਨੇ ਤਸਲੀ ਕਰਨ ਖਾਤਰ ਪੜਤਾਲ ਕਰਵਾਈ ਤਾਂ ਸਰਕਾਰੀ ਰੱਸਦ ਪੂਰੀ ਨਿਕਲੀ ਇਸ ਨਾਲ ਨਵਾਬ ਦਾ ਨਾਨਕ ਜੀ ਉਤੇ ਭਰੋਸਾ ਹੋਰ ਪੱਕਾ ਹੋ ਗਿਆ। ਉਸ ਨੇ ਚੁਗਲਖੋਰਾਂ ਨੂੰ ਕਰਾ ਦੰਡ ਦਿਤਾ।

Disclaimer Privacy Policy Contact us About us