ਵਿਆਹ


ਬੇਬੇ ਨਾਨਕੀ ਗੁਰੂ ਜੀ ਦੇ ਬ੍ਰਹਮ ਸਰੂਪ ਨੂੰ ਪਛਾਣਦੀ ਸੰਨ ਅਤੇ ਜਾਣਦੀ ਸੰਨ ਕੀ ਨੋਕਰੀ ਕਰਨ ਦੇ ਬਾਵਜੂਦ ਨਾਨਕ ਜੀ ਸਾਰਾ ਪੈਸਾ ਗਰੀਬਾ ਵਿਚ ਵੰਡ ਦੇਂਦੇ ਹਨ। ਅਤੇ ਆਪਣੇ ਲਈ ਕੁਛ ਵੀ ਨਹੀ ਬਚਾਉਂਦੇ ਹਨ। ਇੱਸ ਲਈ ਬੇਬੇ ਨਾਨਕੀ ਨੇ ਗੁਰੂ ਜੀ ਦੇ ਵਿਆਹ ਬਾਰੇ ਸੋਚਿਆਂ। ਉਹਨਾਂ ਨੇ ਸੋਚਿਆਂ ਸ਼ਾਇਦ ਵਿਆਹ ਮਗਰੋ ਨਾਨਕ ਜੀ ਦੀ ਇਹ ਆਦਤ ਛੁੱਟ ਜਾਵੇ।

ਇਸ ਖਾਤਰ ਉਹਨਾਂ ਨੇ ਨਾਨਕ ਜੀ ਤੋਂ ਵਿਆਹ ਬਾਰੇ ਪੁਛਿਆਂ ਤੇ ਗੁਰੂ ਜੀ ਨੇ ਹਸਦੇ ਹੋਏ ਹਾਂ ਕਰ ਦੀਤੀ ਬੇਬੇ ਨਾਨਕੀ ਬਹੁਤ ਖੁਸ਼ ਹੋਈ। ਉਹਨਾਂ ਨੇ ਆਪਣੇ ਪਤੀ ਜੈ ਰਾਮ ਨਾਲ ਗਲ ਕੀਤੀ। ਜੈ ਰਾਮ ਇਕ ਕੁੜੀ ਨਾਨਕ ਜੀ ਲਈ ਪਹਿਲਾ ਹੀ ਪਸੰਦ ਕਰ ਚੁਕੇ ਸਨ। ਕੁੜੀ ਦਾ ਨਾਂ ਸੂਲਖਣੀ ਸੀ ਤੇ ਉਹ ਮੂਲ ਚੰਦ ਜੀ ਦੀ ਧੀ ਸਨ ਤੇ ਬਟਾਲਾ ਰਹਿੰਦੇ ਸਨ। ਥੋੜੇ ਦਿਨਾਂ ਵਿਚ ਰਿਸ਼ਤਾ ਪੱਕਾ ਹੋ ਗਿਆ। ਮਾਤਾ ਤ੍ਰਿਪਤਾ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੋਈ। ਸਾਰੇ ਰਿਸ਼ਤੇਦਾਰ ਵਿਆਹ ਦੇ ਲਈ ਸੁਲਤਾਨ ਪੁਰ ਆ ਪੁਜੇ।

ਨਿੱਯਤ ਸਮੇਂ ਤੇ ਬਾਰਾਤ ਬਟਾਲਾ ਪਹੁੰਚ ਗਈ। ਜਿਸ ਜਗਾਂ ਵਿਆਹ ਹੋਣਾਂ ਸੀ ਉਥੇ ਇਕ ਕੱਚੀ ਕੰਧ ਸੀ। ਇਕ ਬਜੁਰਗ ਔਰਤ ਨੇ ਕਿਹਾ ਕਿ ਇਥੇ ਵਿਆਹ ਨਾ ਕਰੋ। ਕਿਉਂਕਿ ਇਹ ਕੰਧ ਕਿਸੇ ਵੇਲੇ ਵੀ ਢਹ ਸਕਦੀ ਹੈ। ਲੇਕਿਨ ਗੁਰੂ ਜੀ ਨੇ ਕਹਿਆ ਤੁਸੀ ਫ਼ਿਕਰ ਨਾਂ ਕਰੋ ਇਹ ਕੰਧ ਹਮੇਸ਼ਾ ਇਸੀ ਤਰਾਂ ਖੜੀ ਰਵੇਗੀ।

ਉਹ ਕੰਧ ਅਜ ਵੀ ਬਟਾਲਾ ਵਿਚ ਮੋਜੂਦ ਹੈ। ਉਹ ਦਿਨ ਅਜ ਵੀ ਇਕ ਤਿਉਹਾਰ ਦੀ ਤਰਾਂ ਮਨਾਇਆ ਜਾਂਦਾ ਹੈ।

Disclaimer Privacy Policy Contact us About us