ਗੁਰ ਗੱਦੀ ਦੀ ਬਖ਼ਸ਼ਿਸ਼


ਦਿੱਲੀ ਤੋਂ ਇਕ ਸਿੱਖ ਪੰਜ ਪੈਸੇ ਤੇ ਨਰੇਲ ਲੈ ਕੇ ਆਇਆ ਹੋਇਆ ਸੀ। ਉਹ ਸਤਿਗੁਰਾਂ ਅੱਗੇ ਭੇਟ ਕੀਤੇ ਗਏ।

ਬਾਬਾ ਗੁਰਦਿੱਤਾ ਜੀ ਨੇ ਜਿਹੜੇ ਬਾਬਾ ਬੁੱਢਾ ਜੀ ਦੇ ਪੋਤਰੇ ਸਨ, ਗੁਰੂ ਜੀ ਨੂੰ ਗੁਰਤਾ ਦਾ ਤਿਲਕ ਲਗਾਇਆ।

ਇਸ ਪ੍ਰਕਾਰ ਚੇਤ ਸੁਦੀ 14 ਸੰਮਤ 1722 ਮੁਤਾਬਕ 20 ਮਾਰਚ, ਸੰਨ 1665 ਈ: ਨੂੰ ਸੋਮਵਾਰ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦਾ ਕਾਰਜ ਭਾਰ ਸੰਭਾਲਿਆ।

ਸੱਚੇ ਸਤਿਗੁਰੂ ਦੇ ਪ੍ਰਗਟ ਹੋਣ ਨਾਲ ਝੂਠ ਦੀਆਂ ਦੁਕਾਨਾਂ ਖੋਲ੍ਹਕੇ ਬੈਠੇ ਨਕਲੀ ਗੁਰੂਆਂ ਵਿਚ ਖਲਬਲੀ ਮਚ ਗਈ।

ਸੰਗਤਾਂ ਦੇ ਠੱਠੇ ਤੇ ਰੋਹ ਤੋਂ ਬਚਣ ਲਈ ਉਨ੍ਹਾਂ ਨੇ ਛੇਤੀ ਛੇਤੀ ਆਪਣੀਆਂ ਮੰਜੀਆਂ ਸਮੇਟੀਆਂ ਤੇ ਮੂੰਹ ਲੁਕਾ ਕੇ ਆਪਣੇ ਆਪਣੇ ਘਰਾਂ ਵਿਚ ਜਾ ਵੜੇ।

ਗੁਰ-ਗੱਦੀ ਤੇ ਬਿਰਾਜਣ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਯੂ 44 ਵਰਿਆਂ ਦੀ ਸੀ।

Disclaimer Privacy Policy Contact us About us