ਪੁਜਾਰੀਆਂ ਨੇ ਹਰਿਮੰਦਰ ਸਾਹਿਬ ਨਾ ਆਉਣ ਦਿਤਾ


ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਬਿਰਾਜਦੇ ਰਹੇ ਅਤੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿੰਦੇ ਰਹੇ। ਜਦੋਂ ਸਿਆਲ ਰੁੱਤ ਆਈ ਤਾਂ ਆਸ ਪਾਸ ਦੇ ਗੁਰੁਆਰਿਆਂ ਦੀ ਯਾਤਰਾ ਲਈ ਚਲ ਪਏ। ਸ੍ਰੀ ਤਰਨਤਾਰਨ, ਖਡੂਰ ਸਾਹਿਬ ਤੇ ਗੋਇੰਦਵਾਲ ਦੇ ਦਰਸ਼ਨ ਕਰਦੇ ਹੋਏ ਆਪ ਅੰਮ੍ਰਿਤਸਰ ਪਹੁੰਚੇ।

ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਪਰ ਪੁਜਾਰੀਆਂ ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ। ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਖਬਰੇ ਹਰਿਮੰਦਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਣ।

ਗੁਰੂ ਜੀ ਬਾਹਰੋਂ ਮੱਥਾ ਟੇਕ ਕੇ ਵਾਪਸ ਪਰਤ ਪਏ। ਬਾਹਰ ਆ ਕੇ ਆਪ ਬਿਸਰਾਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਕ ਬੇਰੀ ਹੇਠ ਬੈਠ ਗਏ।

ਇਸ ਜਗ੍ਹਾ ਹੁਣ ਬੜਾ ਸੁੰਦਰ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਹੈ।

Disclaimer Privacy Policy Contact us About us