ਭਾਈ ਮੀਂਹਾ ਜੀ


ਇਸ ਤਰ੍ਹਾਂ ਵਿਚਰਦੇ ਹੋਏ ਕਈ ਥਾਂਈ ਚਰਨ ਪਾਂਦੇ ਗੁਰੂ ਜੀ ਧਮਧਾਣ ਪਹੁੰਚੇ। ਇਥੋਂ ਦੇ ਵਾਸੀ ਵੀ ਪਾਣੀ ਦੀ ਥੁੜ੍ਹ ਹੱਥੋਂ ਤ੍ਰਾਹ ਤ੍ਰਾਹ ਕਰਦੇ ਸਨ।

ਗੁਰੂ ਜੀ ਨੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਤੇ ਮਾਇਆ ਦੇ ਕੇ ਖੂਹ ਲਗਵਾਉਣ ਤੇ ਯਾਤਰੂਆਂ ਦੇ ਟਿਕਣ ਲਈ ਧਰਮਸਾਲਾ ਉਸਾਰਨ ਦੀ ਆਗਿਆ ਕੀਤੀ।

ਆਪ ਨੇ ਪਿੰਡ ਵਾਲਿਆਂ ਨੂੰ ਪੇ੍ਰਨਾ ਕੀਤੀ ਕਿ ਉਹ ਸਾਰੇ ਇਨ੍ਹਾਂ ਨੇਕ ਕੰਮਾਂ ਵਿਚ ਹੱਥ ਵਟਾਉਣ ਜਿਸ ਨਾਲ ਇਹ ਛੇਤੀ ਤੋਂ ਛੇਤੀ ਸੰਪੂਰਨ ਹੋ ਜਾਣ।

ਗੁਰੂ ਜੀ ਦਾ ਇਕ ਸੇਵਕ ਸਿੱਖ ਭਾਈ ਰਾਮ ਦੇਵ ਲੰਗਰ ਲਈ ਪਾਣੀ ਭਰਨ ਅਤੇ ਛਿੜਕਾਅ ਕਰਨ ਦੀ ਸੇਵਾ ਕਰਿਆ ਕਰਦਾ ਸੀ।

ਉਸ ਨੇ ਇਥੇ ਵੀ ਇਹ ਸੇਵਾ ਬੜੀ ਲਗਨ ਤੇ ਉਤਸ਼ਾਨ ਨਾਲ ਨਿਭਾਈ। ਉਸ ਨੇ ਜਲ ਦੀ ਤੋਟ ਨਾ ਆੳਣ ਦਿੱਤੀ।

ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗੁਰੁ ਜੀ ਨੇ ਉਸ ਦਾ ਨਾਂ ਭਾਈ ਮੀਂਹਾ ਅਰਥਾਤ ਮੀਂਹ ਵਰਤਾਉਣ ਵਾਲਾ ਰੱਖ ਦਿੱਤਾ।

ਫਿਰ ਆਪ ਨੇ ਉਸ ਨੂੰ ਨਗਾਰਾ, ਨਿਸ਼ਾਨ, ਪੁਸ਼ਾਕਾ ਅਤੇ ਲੋਹ ਦੀ ਬਖ਼ਸ਼ਿਸ਼ ਕੀਤੀ ਅਤੇ ਉਸ ਇਲਾਕੇ ਦਾ ਮੁਖੀ ਪ੍ਰਚਾਰਕ ਥਾਪ ਦਿੱਤਾ।

ਗੁਰੂ ਘਰ ਵਲੋਂ ਉਦਾਸੀਆਂ ਦੀਆਂ ਜੋ ਛੇ ਬਖ਼ਸ਼ਿਸ਼ਾਂ ਹੋਇਆ, ਉਨ੍ਹਾਂ ਵਿਚੋਂ ਇਕ ਭਾਈ ਮੀਂਹਾ ਜੀ ਦੀ 'ਮੀਂਹਾਂ ਸ਼ਾਹੀ' ਹੈ।

ਇਸ ਮਹਾਂਪੁਰਖ ਨੇ ਅਗਾਂਹ ਜਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਰੀ ਸੇਵਾ ਕੀਤੀ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Disclaimer Privacy Policy Contact us About us