ਖਟਕਰ ਰਟਨ


ਅਗਲਾ ਪੜਾਅ ਗੁਰੂ ਜੀ ਨੇ ਪਿੰਡ ਖਟਕਰ ਦੇ ਬਾਹਰਵਾਰ ਕੀਤਾ। ਗੁਰੂ ਸਾਹਿਬ ਦੇ ਸੁੰਦਰ ਘੋੜਿਆਂ ਨੂੰ ਵੇਖ ਕੇ ਚੋਰ ਬੇਈਮਾਨ ਹੋ ਗਏ ਅਤੇ ਉਹ ਰਾਤ ਨੂੰ ਘੋੜੇ ਖੋਲ੍ਹਣ ਲੱਗੇ ਤਾਂ ਉਨ੍ਹਾਂ ਨੂੰ ਕੁਝ ਦਿਸੇ ਹੀ ਨਾ।

ਜਦ ਉਹ ਘੋੜੇ ਛੱਡ ਕੇ ਡੇਰੇ ਤੋਂ ਬਾਹਰ ਹੋ ਗਏ ਤਾਂ ਉਨ੍ਹਾਂ ਨੂੰ ਫਿਰ ਦਿਸਣ ਲੱਗ ਪਿਆ। ਉਹ ਦੂਸਰੀ ਵਾਰ ਫਿਰ ਘੋੜੇ ਖੋਲ੍ਹਣ ਆਏ, ਪਰ ਫਿਰ ਜਦ ਘੋੜਿਆਂ ਨੂੰ ਖੋਲ੍ਹਣ ਲੱਗੇ ਤਾਂ ਫਿਰ ਅੰਨੇ ਹੋ ਗਏ।

ਪਰ ਜਦ ਉਹ ਫਿਰ ਘੋੜੇ ਛੱਡ ਕੇ ਚਲੇ ਗਏ ਤਾਂ ਉਨ੍ਹਾਂ ਨੂੰ ਦਿਸਣ ਲੱਗ ਗਿਆ। ਉਨ੍ਹਾਂ ਨੂੰ ਗਿਆਨ ਹੋ ਗਿਆ ਕਿ ਇਹ ਸਭ ਕੁਝ ਗੁਰੂ ਜੀ ਦੀ ਸ਼ਕਤੀ ਨਾਲ ਹੀ ਹੋ ਰਿਹਾ ਸੀ।

ਇਸ ਲਈ ਉਹ ਸਵੇਰੇ ਆ ਕੇ ਗੁਰੂ ਜੀ ਦੇ ਚਰਨਾਂ ਵਿਚ ਢਹਿ ਪਏ ਅਤੇ ਆਪਣੀ ਗਲਤੀ ਦੀ ਮੁਆਫ਼ੀ ਮੰਗੀ। ਉਸ ਤੋਂ ਬਾਅਦ ਪਿੰਡ ਦੇ ਲੋਕਾਂ ਬੇਨਤੀ ਕੀਤੀ, 'ਮਹਾਰਾਜ! ਸਾਡੇ ਨਗਰ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਅਤੇ ਕੜਵਾ ਹੈ। ਕ੍ਰਿਪਾ ਕਰਕੇ ਸਾਡੇ ਖੂਹਾਂ ਦੇ ਪਾਣੀ ਨੂੰ ਵੀ ਪੀਣ ਯੋਗ ਬਣਾ ਦੇਵੋ'।

ਤਦ ਗੁਰੂ ਜੀ ਨੇ ਇਕ ਤੀਰ ਚਲਾ ਕੇ ਬਚਨ ਕੀਤਾ ਕਿ ਇਸ ਤੀਰ ਦੇ ਡਿੱਗਣ ਦੀ ਹੱਦ ਦੇ ਅੰਦਰ ਪਿੰਡ ਦੇ ਚਾਰ ਚੁਫੇਰੇ ਮਿੱਠਾ ਜਲ ਨਿਕਲੇਗਾ।

ਗੁਰੂ ਜੀ ਦਾ ਇਹ ਬਚਨ ਪੂਰਾ ਹੋਇਆ ਅਤੇ ਅੱਜ ਕਲ੍ਹ ਉਸ ਹੱਦ ਦੇ ਅੰਦਰ ਪਾਣੀ ਮਿੱਠਾ ਹੈ ਅਤੇ ਬਾਹਰ ਦੇ ਖੂਹਾਂ ਦਾ ਪਾਣੀ ਕੌੜਾ ਹੈ।

Disclaimer Privacy Policy Contact us About us