ਕੁਰੂਕਸ਼ੇਤਰ ਰਟਨ


ਖਟਕਰ ਤੋਂ ਰਵਾਨਾ ਹੋ ਕੇ ਗੁਰੂ ਜੀ ਜੀਂਦ, ਕੈਥਲ ਅਤੇ ਬਾਰਨੇ ਹੁੰਦੇ ਹੋਏ ਕੁਰੂਕਸ਼ੇਤਰ ਪਹੁੰਚੇ। ਉਸ ਸਮੇਂ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ। ਸਾਧੂ ਸੰਤ ਸਰੋਵਰਾਂ ਵਿਚ ਇਸ਼ਨਾਨ ਕਰ ਰਹੇ ਸਨ। ਤੇ ਕਿਤੇ ਦਾਨ ਦਿੱਤਾ ਜਾ ਰਿਹਾ ਸੀ।

ਪਰ ਗੁਰੂ ਜੀ ਨੇ ਹੋਰ ਸਿੱਖ ਸੰਗਤਾਂ ਸਮੇਤ ਉੱਤਰ ਵਾਲੇ ਪਾਸੇ ਜਾ ਡੇਰਾ ਲਾਇਆ। ਉਨ੍ਹਾਂ ਇਸ਼ਨਾਨ ਕਰਨ ਦੀ ਥਾਂ ਖੁਲ੍ਹਾ ਲੰਗਰ ਲਾ ਦਿਤਾ।

ਜਦ ਪਾਂਡਿਆਂ ਨੇ ਅੱਗ ਬਲਦੀ ਵੇਖੀ ਤਾਂ ਉਹ ਬਹੁਤ ਔਖੇ ਹੋਏ। ਗੁਰੂ ਨਾਨਕ ਦੇਵ ਜੀ ਦੇ ਸੂਰਜ ਗ੍ਰਹਿਣ ਦੇ ਮੌਕੇ ਤੇ ਏਥੇ ਆਏ ਸਨ। ਉਨ੍ਹਾਂ ਵੀ ਜਦ ਅੱਗ ਬਾਲੀ ਸੀ ਤਾਂ ਪਾਂਡੇ ਰਾਂਗਾਂ ਲੈ ਕੇ ਆ ਗਏ ਸਨ, ਪਰ ਗੁਰੂ ਸਾਹਿਬ ਨੇ ਇਕ ਸ਼ਬਦ ਪੜ੍ਹ ਕੇ ਸਭ ਨੂੰ ਠੰਡਾ ਕਰ ਦਿੱਤਾ ਸੀ।

ਗੁਰੂ ਤੇਗ ਬਹਾਦਰ ਜੀ ਨੇ ਵੀ ਲੋਕਾਂ ਨੂੰ ਧਰਮ ਦੀ ਸੋਝੀ ਕਰਾਈ ਅਤੇ ਬ੍ਰਾਹਮਣੀ ਕਰਮ ਕਾਂਡਾ ਦੇ ਚੱਕਰ ਵਿਚੋਂ ਕਢਿਆ।

ਜਦ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਏਥੇ ਆਏ ਹਨ ਤਾਂ ਸਭ ਸੰਗਤਾਂ ਹੁਮ ਹੁਮਾ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ।

ਲੰਗਰ ਵਿਚ ਪ੍ਰਸ਼ਾਦ ਛਕਿਆ ਅਤੇ ਗੁਰੂ ਜੀ ਦੇ ਉਪਦੇਸ਼ ਸਰਵਨ ਕੀਤੇ। ਇਸ ਤੋਂ ਪਿਛੋ ਆਪ ਬਾਨੀ ਬਦਰਪੁਰ ਪੁਜੇ। ਉਥੋਂ ਦੇ ਵਾਸੀ ਵੀ ਜਲ ਦੀ ਥੁੜ੍ਹ ਤੋਂ ਦੁਖੀ ਸਨ।

ਆਪ ਜੀ ਨੇ ਲੋਕਾਂ ਨੂੰ ਖੂਹ ਲੁਆਉਣ ਲਈ ਰੁਪਿਆ ਦਿਤਾ ਤੇ ਉਨ੍ਹਾਂ ਦਾ ਔਖ ਦੂਰ ਕੀਤਾ।

Disclaimer Privacy Policy Contact us About us