ਪ੍ਰਯਾਗ ਰਾਜ, ਕਾਸ਼ੀ, ਸਸਰਾਮ ਤੇ ਗਇਆ ਰਟਨ


ਮਲੂਕ ਦਾਸ ਤੋਂ ਵਿਦਾ ਹੋ ਕੇ ਗੁਰੂ ਜੀ ਗੜ੍ਹ ਮੁਕਤੇਸ਼ਵਰ, ਮਥਰਾ ਅਤੇ ਆਗਰਾ ਹੁੰਦੇ ਹੋਏ ਤ੍ਰਿਬੇਣੀ ਪੁੱਜੇ। ਇਹ ਪ੍ਰਯਾਗ ਰਾਜ ਦੇ ਸਥਾਨ ਤੇ ਹੈ ਅਤੇ ਹਿੰਦੂਆਂ ਦਾ ਉੱਘਾ ਤੀਰਥ ਹੈ।

ਪ੍ਰਯਾਗ ਰਾਜ ਜਿਸਨੂੰ ਇਲਾਹਾਬਾਦ ਵੀ ਆਖਦੇ ਹਨ, ਗੁਰੂ ਜੀ ਪੰਜ ਛੇ ਮਹੀਨੇ ਬਿਰਾਜਦੇ ਰਹੇ। ਇਥੇ ਆਪ ਦੇ ਦਰਿਆਪੁਰ ਮਹੱਲੇ ਵਿਚ ਨਿਵਾਸ ਕੀਤਾ।

ਇਥੇ ਆਪ ਦੀ ਯਾਦਗਾਰ ਵਿਚ ਬੜੀ ਸੰਗਤ ਗੁਰਦੁਆਰਾ ਬਣਿਆ ਹੋਇਆ ਹੈ। ਇਥੋ ਦੀਆਂ ਸੰਗਤਾਂ ਨੂੰ ਨਾਮ ਦਾਨ ਦੀਆਂ ਬਖ਼ਸ਼ਿਸ਼ਾਂ ਕਰਕੇ ਆਪ ਕਾਸ਼ੀ ਪਹੁੰਚੇ।

ਇਹ ਵੀ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ। ਕਾਸ਼ੀ ਵਿਖੇ ਗੁਰੂ ਜੀ ਕੇਸ਼ਮ ਕਟੜੇ ਦੇ ਇਕ ਮਕਾਨ ਵਿਚ ਠਹਿਰੇ।

ਇਸ ਦਾ ਨਾਂ ਸ਼ਬਦ ਦਾ ਕੋਠਾ ਪਿਆ। ਇਹ ਵੀ ਬੜੀ ਸੰਗਤ ਗੁਰਦੁਆਰਾ ਹੈ। ਕਾਸ਼ੀ ਵਿਚ ਵੀ ਸਿੱਖ ਧਰਮ ਦਾ ਬੜਾ ਪ੍ਰਚਾਰ ਹੋਇਆ। ਅਨੇਕਾਂ ਪ੍ਰਾਣੀ ਬ੍ਰਾਹਮਣਾਂ ਤੇ ਪਾਂਡਿਆਂ ਦੇ ਭਰਮ-ਜਾਲ ਵਿਚੋਂ ਨਿਕਲ ਕੇ ਗੁਰੂ ਜੀ ਦੀ ਸ਼ਰਨੀ ਆਏ।

ਕਾਸ਼ੀ ਤੋਂ ਚਲੇ ਤਾਂ ਗੁਰੂ ਜੀ ਸਸਰਾਮ ਆਏ। ਇਥੇ ਚਾਚਾ ਫੱਗੂ ਨਾਂ ਦਾ ਇਕ ਬੜਾ ਪ੍ਰੇਮੀ ਸਿੱਖ ਰਹਿੰਦਾ ਸੀ।

ਸਸਰਾਮ ਤੋਂ ਤੁਰ ਕੇ ਆਪ ਗਇਆ ਪਹੁੰਚੇ। ਇਹ ਵੀ ਬੜਾ ਤੀਰਥ ਹੈ ਜੋ ਸਰਜੂ ਨਦੀ ਦੇ ਕੰਢੇ ਵਸਿਆ ਹੈ।

ਇਥੋ ਦੇ ਲੋਕਾਂ ਨੂੰ ਗੁਰਮੱਤ ਦੀ ਸਿੱਖਿਆ ਦਿੱਤੀ ਤੇ ਪਾਂਡਿਆਂ ਦੇ ਪਾਏ ਭਰਮਾਂ ਤੋਂ ਮੁਕਤ ਕੀਤਾ।

ਪ੍ਰੇਮੀ ਫੱਗੂ ਗੁਰੂ ਜੀ ਦੀ ਸੇਵਾ ਕਰਕੇ ਨਿਹਾਲ ਹੋਇਆ। ਗੁਰੂ ਜੀ ਨੇ ਉਸ ਦੀ ਦਰਸ਼ਨਾਂ ਦੀ ਤਾਂਘ ਪੂਰੀ ਕੀਤੀ।

Disclaimer Privacy Policy Contact us About us