ਪਟਨਾ ਸਾਹਿਬ


ਇਥੋਂ ਆਪ ਪਟਨਾ ਚਲੇ। ਰਸਤੇ ਵਿਚ ਇਕ ਨਦੀ ਆਈ ਜਿਸ ਨੂੰ ਕਰਮਨਾਸ਼ਾ ਕਿਹਾ ਜਾਂਦਾ ਸੀ।

ਇਸ ਨਦੀ ਬਾਰੇ ਲੋਕਾਂ ਵਿਚ ਇਹ ਅੰਧ ਵਿਸ਼ਵਾਸ਼ ਪ੍ਰਚਲੱਤ ਸੀ ਕਿ ਇਸ ਨਦੀ ਵਿਚ ਜਿਹੜਾ ਇਸ਼ਨਾਨ ਕਰੇ, ਉਸ ਦੇ ਕਮਾਏ ਹੋਏ ਸਾਰੇ ਸ਼ੁਭ ਕਰਮ ਨਾਸ ਹੋ ਜਾਂਦੇ ਹਨ।

ਗੁਰੂ ਜੀ ਦਾ ਤਾਂ ਉਦੇਸ਼ ਹੀ ਭਰਮਾਂ ਤੇ ਅੰਧ ਵਿਸ਼ਵਾਸ਼ਾਂ ਦਾ ਨਿਵਾਰਨ ਕਰਨਾ ਸੀ। ਆਪ ਜੀ ਦੇ ਕਰਮਨਾਸ਼ਾ ਨਦੀ ਵਿਚ ਇਸ਼ਨਾਨ ਕਰਕੇ ਲੋਕਾਂ ਨੂੰ ਸਮਝਾਇਆ ਕਿ ਕਿਸੇ ਨਦੀ ਜਾਂ ਤਾਲ ਵਿਚ ਇਸ਼ਨਾਨ ਕਰਨ ਨਾਲ ਕਿਸੇ ਦੇ ਨੇਕ ਅਮਲ ਤੇ ਸ਼ੁਭ ਕਰਮ ਨਾਸ ਨਹੀਂ ਹੁੰਦੇ।

ਪਟਨਾ ਦੀ ਸੰਗਤ ਨੇ ਆਪ ਜੀ ਦਾ ਬੜਾ ਸਤਿਕਾਰ ਕੀਤਾ। ਇਥੇ ਆਪ ਭਾਈ ਜੈਤੇ ਦੇ ਘਰ ਠਹਿਰੇ। ਫਿਰ ਸੰਗਤਾਂ ਵਲੋਂ ਆਪ ਨੂੰ ਇਕ ਵੱਡੀ ਸਾਰੀ ਹਵੇਲੀ ਵਿਚ ਨਿਵਾਸ ਕਰਵਾਇਆ ਗਿਆ।

ਇਸ ਜਗ੍ਹਾ ਹੁਣ ਹਰਿਮੰਦਰ ਸਾਹਿਬ ਬਣਿਆ ਹੈ ਜੋ ਪੰਜਾਂ ਤਖ਼ਤਾਂ ਵਿਚੋਂ ਇਕ ਹੈ।

ਪਟਨੇ ਦੀ ਸੰਗਤ ਨੇ ਕਾਫ਼ੀ ਸਮਾਂ ਗੁਰੂ ਜੀ ਨੂੰ ਠਹਿਰਾਈ ਰਖਿਆ ਤੇ ਆਪ ਦੇ ਬਚਨ ਸੁਣ ਕੇ ਜੀਵਨ ਲਈ ਆਗਿਆ ਕੀਤੀ ਅਤੇ ਆਪ ਬੰਗਾਲ ਤੇ ਆਸਾਮ ਦਾ ਦੌਰਾ ਕਰਨ ਦੀ ਤਿਆਰੀ ਕੀਤੀ।

Disclaimer Privacy Policy Contact us About us