ਢਾਕਾ ਰਟਨ


ਪਟਨੇ ਤੋਂ ਚਲ ਕੇ ਪਹਿਲਾਂ ਆਪ ਨੇ ਮੁੰਘੇਰ, ਭਾਗਲਪੁਰ, ਰਾਜ ਮਹਿਲ ਅਤੇ ਮਾਲਦਾ ਆਦਿ ਨਗਰਾਂ ਵਿਚ ਚਰਨ ਪਾਏ ਤੇ ਲੋਕਾਂ ਨੂੰ ਸੱਚ ਧਰਮ ਦੀ ਸੋਝੀ ਕਰਾਈ।

ਫਿਰ ਆਪ ਬਿਹਾਰ ਦੇ ਇਲਾਕੇ ਵਿਚੋਂ ਬੰਗਾਲ ਵਿਚ ਦਾਖ਼ਲ ਹੋਏ ਅਤੇ ਕਈ ਨਗਰਾਂ ਵਿਚ ਹੁੰਦੇ ਹੋਏ ਢਾਕਾ ਪਹੁੰਚੇ।

ਢਾਕਾ ਉਸ ਸਮੇਂ ਸਿੱਖੀ ਦਾ ਵੱਡਾ ਕੇਂਦਰ ਸੀ। ਇਥੇ ਸ੍ਰੀ ਅਲਮਸਤ ਜੀ ਦੀ ਕਾਇਮ ਕੀਤੀ ਹਜੂਰੀ ਸੰਗਤ ਸੀ।

ਬੰਗਾਲ ਦੇ ਹੋਰ ਵੀ ਕਈ ਨਗਰਾਂ ਵਿਚ ਸੰਗਤਾਂ ਸਥਾਪਤ ਸਨ ਜਿਥੇ ਵੱਡੀ ਸੰਖਿਆ ਵਿਚ ਸੰਗਤਾਂ ਜੁੜਦੀਆਂ ਤੇ ਨਾਮ ਬਾਣੀ ਦਾ ਪ੍ਰਚਾਰ ਹੁੰਦਾ।

ਗੁਰੂ ਜੀ ਇਹਨਾਂ ਸਭਨਾਂ ਥਾਵਾਂ ਤੇ ਪਧਾਰੇ। ਸੰਗਤਾਂ ਆਪ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਨਿਹਾਲ ਹੋਈਆਂ। ਸਿੱਖੀ ਦੇ ਪ੍ਰਚਾਰ ਵਿਚ ਬੜਾ ਵਾਧਾ ਹੋਇਆ।

ਢਾਕੇ ਵਿਚ ਨਿਵਾਸ ਕਰਦਿਆਂ ਗੁਰੂ ਜੀ ਨੇ ਪਟਨੇ ਤੋਂ ਸਪੁੱਤਰ ਪੈਦਾ ਹੋਣ ਦਾ ਸਮਾਚਾਰ ਮਿਲਿਆ।

ਆਪ ਨੇ ਬਾਲਕ ਦਾ ਨਾਂ ਗੋਬਿੰਦ ਰਖਿਆ ਅਤੇ ਪਟਨੇ ਦੀ ਸੰਗਤ ਵਲ ਪੱਤਰ ਲਿਖ ਕੇ ਆਪਣੇ ਪਰਿਵਾਰ ਦੀ ਸੇਵਾ ਸੰਭਾਲ ਲਈ ਸੰਗਤ ਦੀ ਪ੍ਰਸੰਸਾ ਕੀਤੀ ਅਤੇ ਨਾਮ, ਦਾਨ ਇਸ਼ਨਾਨ ਲਈ ਆਸ਼ੀਰਵਾਦ ਦਿੱਤਾ।

Disclaimer Privacy Policy Contact us About us