ਪੁੱਤਰ ਦੀ ਦਾਤ ਆਸਾਮ ਦੇ ਰਾਜੇ ਨੂੰ


ਆਸਾਮ ਦਾ ਰਾਜਾ ਤੇ ਰਾਣੀ ਦੋਵੇਂ ਗੁਰੂ ਜੀ ਦੇ ਸ਼ਰਧਾਲੂ ਸਿੱਖ ਬਣੇ। ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ ਉਨ੍ਹਾਂ ਨੇ ਗੁਰੂ ਜੀ ਪਾਸ ਪੁੱਤਰ ਦਾਤ ਬਖਸ਼ਣ ਲਈ ਬੇਨਤੀ ਕੀਤੀ।

ਗੁਰੂ ਜੀ ਨੇ ਫ਼ੁਰਮਾਇਆ ਕਿ ਦਾਤਾਂ ਬਖ਼ਸ਼ਣ ਵਾਲਾ ਤਾਂ ਆਪ ਕਰਤਾਰ ਹੈ। ਅਸੀਂ ਤੁਹਾਡੇ ਲਈ ਉਸ ਅੱਗੇ ਅਰਦਾਸ ਕਰਾਂਗੇ। ਦਾਤਾਰ ਜ਼ਰੂਰ ਮਿਹਰ ਕਰੇਗਾ।

ਗੁਰੂ ਜੀ ਦੇ ਬਚਨਾਂ ਸਦਕਾ ਕੁਝ ਸਮੇਂ ਬਾਅਦ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ। ਉਸ ਦਾ ਨਾਂ ਰਤਨ ਰਾਇ ਰਖਿਆ ਗਿਆ।

ਰਾਜਾ ਰਤਨ ਰਾਇ ਵੱਡਾ ਹੋ ਕੇ ਆਪਣੀ ਮਾਤਾ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਹਾਜ਼ਰ ਹੋਇਆ।

ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰ-ਗੱਦੀ ਉੱਤੇ ਬਿਰਾਜਮਾਨ ਸਨ।

Disclaimer Privacy Policy Contact us About us