ਪੰਜਾਬ ਨੂੰ ਗੁਰੂ ਜੀ ਦੀ ਵਾਪਸੀ


ਸ੍ਰੀ ਗੁਰੂ ਤੇਗ ਬਹਾਦਰ ਜੀ ਕਰੀਬ ਦੋ ਵਰੇ ਆਸਾਮ ਵਿਚ ਵਿਚਰਦੇ ਰਹੇ। ਆਪ ਦਾ ਵਿਚਾਰ ਅਜੇ ਕੁਝ ਸਮਾਂ ਹੋਰ ਉਥੇ ਠਹਿਰਨ ਦਾ ਸੀ।

ਪਰ ਫਿਰ ਉਨ੍ਹਾਂ ਨੇ ਅਚਾਨਕ ਹੀ ਪੰਜਾਬ ਵਲ ਵਾਪਸੀ ਲਈ ਤਿਆਰੇ ਕਰ ਲਏ।

ਕਿੳੁਕਿ ਪੰਜਾਬ ਤੋਂ ਆਪ ਨੂੰ ਮੁਗ਼ਲ ਹਾਕਮਾਂ ਦੇ ਵਧਦੇ ਹੋਏ ਅਤਿਆਚਾਰਾ ਦੀਆਂ ਸੋਆਂ ਮਿਲ ਰਹੀਆਂ ਸਨ।

ਲੋਕ ਦੁਖੀ ਹੋ ਕੇ ਆਪ ਨੂੰ ਯਾਦ ਕਰਦੇ ਸਨ। ਉਨ੍ਹਾਂ ਦੇ ਦੁੱਖ ਵੰਡਾਉਣ ਖ਼ਾਤਰ ਤੇ ਹੌਂਸਲੇ ਉੱਚੇ ਕਰਨ ਲਈ ਆਪ ਨੇ ਫ਼ੈਰੀ ਵਾਪਸੀ ਦਾ ਨਿਰਣਾ ਲਿਆ।

ਆਪ ਪੰਜਾਬ ਪਹੁੰਚਣ ਲਈ ਏਨੇ ਕਾਹਲੇ ਸਨ ਕਿ ਰਸਤੇ ਵਿਚ ਪਟਨਾ ਰੁਕ ਕੇ ਸਾਹਿਬਜ਼ਾਦੇ ਨੂੰ ਮਿਲਣ ਦੀ ਵੀ ਪ੍ਰਵਾਹ ਨਹੀਂ ਕੀਤੀ।

ਗਇਆ ਤੋਂ ਪਟਨੇ ਦੇ ਮੁਖੀ ਗੁਰਸਿੱਖਾਂ ਨੂੰ ਹੁਕਮਨਾਮਾ ਭੇਜ ਦਿਤਾ ਕਿ ਸਾਡੇ ਪਰਿਵਾਰ ਦੀ ਤੇ ਸਾਹਿਬਜ਼ਾਦੇ ਦੀ ਸੰਭਾਲ ਕਰਨੀ ਅਤੇ ਸੰਦੇਸ਼ਾ ਆਉਣ ਤੇ ਪੰਜਾਬ ਭੇਜ ਦੇਣਾ।

ਇਹ ਹੁਕਮਨਾਮਾ ਪਟਨਾ ਸਾਹਿਬ ਵਿਖੇ ਸੁਰਖ਼ੱਤ ਰਖਾ ਗਿਆ ਹੈ।

Disclaimer Privacy Policy Contact us About us