ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ


ਇਸ ਨਿਸਚੇ ਅਨੁਸਾਰ ਭਾਈ ਮਤੀ ਦਾਸ ਜੀ ਨੂੰ ਪਹਿਲਾ ਨਿਸ਼ਾਨਾ ਬਣਾਇਆ ਗਿਆ।

ਜੱਲਾਦਾਂ ਨੂੰ ਹੁਕਮ ਦਿੱਤਾ ਗਿਆ ਕਿ ਭਾਈ ਜੀ ਨੂੰ ਆਰੇ ਦੇ ਨਾਲ ਚੀਰ ਕੇ ਜਿਸਮ ਨੂੰ ਦੋ ਫਾੜ ਕਰ ਦਿਤਾ ਜਾਏ।

ਆਰਾ ਚਲਣ ਲੱਗਾ ਪਰ ਸਿਦਕੀ ਸਿੱਖ ਅਡੋਲ ਖੜ੍ਹਾ ਜਪੁਜੀ ਸਾਹਿਬ ਦਾ ਪਾਠ ਕਰਦਾ ਗਿਆ।

ਜਦੋਂ ਸਰੀਰ ਦੋ ਫਾਰ ਹੋ ਕੇ ਡਿੱਗਣ ਲੱਗਾ ਉਸੇ ਪਲ ਪਾਠ ਸੰਪੂਰਨ ਹੋਇਆ।

ਇਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਦੇਗ ਵਿਚ ਪਾ ਕੇ ਆਲੂ ਵਾਂਗ ਉਬਾਲਿਆ ਗਿਆ ਤੇ ਸ਼ਹੀਦ ਕੀਤਾ ਗਿਆ।

ਪਰ ਕੀ ਮਜਾਲ, ਸਿਦਕਵਾਨ ਸਿੱਖ ਦੇ ਮੂੰਹੋਂ ਉਫ਼ ਵੀ ਨਿਕਲੀ ਹੋਵੇ।

ਤੀਸਰੇ ਦਿਨ ਭਾਈ ਸਤੀ ਦਾਸ ਜੀ ਨੂੰ ਰੂੰ ਲਪੇਟ ਕੇ ਅੱਗ ਲਾ ਦਿੱਤੀ ਗਈ।

ਇਨ੍ਹਾਂ ਤਿੰਨਾਂ ਵਿਚੋਂ ਕੋਈ ਵੀ ਆਪਣੇ ਧਰਮ ਤੋਂ ਨਾ ਡੋਲਿਆ।

ਗੁਰੂ ਜੀ ਨੇ ਤਿੰਨਾਂ ਸ਼ਹੀਦਾਂ ਨੂੰ ਆਸ਼ੀਰਵਾਦ ਦੇ ਕੇ ਪਿਆਰ ਭਰੀ ਵਿਦਾਇਗੀ ਦਿੱਤੀ।

ਉਹ ਤਿੰਨੇਂ ਅਕਾਲਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ।

Disclaimer Privacy Policy Contact us About us