ਸੀਸ ਦਾ ਸਸਕਾਰ


ਗੁਰੂ ਜੀ ਦੇ ਪਾਵਨ ਸਰੀਰ ਨੂੰ ਕਤਲਗਾਹ ਤੇ ਹੀ ਪਿਆ ਰਹਿਣ ਦਿਤਾ ਗਿਆ। ਉਸ ਦੇ ਦੁਆਲੇ ਕਰੜਾ ਪਹਿਰਾ ਲਗਾ ਦਿਤਾ ਗਿਆ।

ਆਨੰਦਪੁਰ ਸਾਹਿਬ ਤੋਂ ਇਕ ਸਿੱਖ ਭਾਈ ਜੈਤਾ ਦਿੱੱਲੀ ਆਇਆ ਹੋਇਆ ਸੀ। ਉਸ ਨੇ ਪ੍ਰਣ ਕੀਤਾ ਹੋਇਆ ਸੀ ਕਿ ਗੁਰੂ ਜੀ ਦਾ ਸੀਸ ਆਨੰਦਪੁਰ ਸਾਹਿਬ ਪੁਚਾਉਣਾ ਹੈ।

ਰਾਤ ਵੇਲੇ ਉਸ ਨੇ ਪਹਿਰੇਦਾਰਾਂ ਦੀ ਅੱਖ ਬਚਾ ਕੇ ਸੀਸ ਚੁਕ ਲਿਆ ਤੇ ਚਾਦਰ ਵਿਚ ਵਲ੍ਹੇਟ ਕੇ ਉਥੋਂ ਨਿਕਲ ਗਿਆ।

ਤੇਜ਼ੀ ਨਾਲ ਪੈਂਡਾ ਮਾਰਦਾ ਉਹ ਆਨੰਦਪੁਰ ਪੁਜ ਗਿਆ।

ਦਸਮ ਪਾਤਸ਼ਾਹ ਭਾਈ ਜੈਤੇ ਦੀ ਬੀਰਤਾ ਤੇ ਹੌਂਸਲਾ ਦੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਗਲ ਨਾਲ ਲਾ ਕੇ ਥਾਪੀ ਦਿਤੀ।

ਨਾਲ ਹੀ ਬਚਨ ਕੀਤਾ-

'ਰੰਘਰੇਟਾ ਗੁਰੂ ਕਾ ਬੇਟਾ'।

ਗੁਰੂ ਜੀ ਦਾ ਸੀਸ ਦਾ ਆਨੰਦਪੁਰ ਵਿਖੇ ਸਸਕਾਰ ਕੀਤਾ ਗਿਆ।

Disclaimer Privacy Policy Contact us About us