ਦੇਹ ਦਾ ਸਸਕਾਰ


ਭਾਈ ਲੱਖੀ ਸ਼ਾਹ ਲੁਬਾਣਾ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਨਿਸਚਾ ਕੀਤਾ ਹੋਇਆ ਸੀ ਕਿ ਗੁਰੂ ਜੀ ਦੀ ਦੇਹ ਦਾ ਆਪਣੇ ਹੱਥੀਂ ਸਸਕਾਰ ਕਰਨਾ ਹੈ।

ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਗੁਰੂ ਜੀ ਦਾ ਧੜ ਆਪਣੇ ਗੱਡੇ ਵਿਚ ਲੁਕਾ ਲਿਆ ਤੇ ਘਰ ਲੈ ਆਇਆ।

ਉਸ ਨੇ ਘਰ ਦੇ ਅੰਦਰ ਚਿਥਾ ਬਣਾਈ ਤੇ ਧੜ ਉਸ ਵਿਚ ਰਖ ਕੇ ਘਰ ਨੂੰ ਅੱਗ ਲਾ ਦਿਤੀ। ਇਸ ਪ੍ਰਕਾਰ ਉਸ ਨੇ ਆਪਣਾ ਪ੍ਰਣ ਪੂਰਾ ਕੀਤਾ।

ਸਸਕਾਰ ਵਾਲੀ ਜਗ੍ਹਾ ਅਜ ਕਲ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ।

ਇਸ ਪ੍ਰਕਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਖ਼ਾਤਰ ਮਹਾਨ ਬਲੀਦਾਨ ਦਿੱਤਾ।

Disclaimer Privacy Policy Contact us About us