ਕਿਰਤ ਕਮਾਈ


ਬਕਾਲੇ ਵਿਖੇ ਆ ਕੇ ਆਪ ਜੀ ਭਾਈ ਮੇਹਰਾ ਜੀ ਦੇ ਮਕਾਨ ਵਿਚ ਟਿੱਕ ਗਏ।

ਆਪ ਅੰਮ੍ਰਿਤ ਵੇਲੇ ਉਠਦੇ, ਸਿਮਰਨ ਕਰਦੇ ਅਤੇ ਫਿਰ ਸਾਰਾ ਦਿਨ ਕਿਰਤ ਕਾਰ ਵਿਚ ਲੱਗੇ ਰਹਿੰਦੇ। ਲੋਕ ਉਨ੍ਹਾਂ ਦੀ ਬਹੁਤ ਦੀਦ ਕਰਦੇ ਸਨ ਅਤੇ ਗੁਰੂਆਂ ਵਾਂਗ ਹੀ ਪੂਜਦੇ ਸਨ।

ਜੇ ਕੋਈ ਪ੍ਰੇਮਬਧ ਹੋ ਕੇ ਰੋਕਣ ਦੇ ਬਾਵਜੂਦ ਵੀ ਕੋਈ ਭੇਂਟ ਦੇ ਜਾਂਦਾ ਤਾਂ ਆਪ ਉਸਨੂੰ ਗਰੀਬਾਂ ਵਿਚ ਵੰਡ ਦਿੰਦੇ।

ਆਪ ਨੇ ਘਰ ਵਿਚ ਹੀ ਇਕ ਭੋਰਾ ਬਣਾਇਆ ਹੋਇਆ ਸੀ ਜਿਥੇ ਵਾਧੂ ਸਮੇਂ ਪ੍ਰਭੂ ਭਗਤੀ ਵਿਚ ਲੀਨ ਹੋ ਜਾਂਦੇ।

ਪਰ ਉਹ ਕਿਸੇ ਪ੍ਰਕਾਰ ਆਪਣੇ ਸਰੀਰ ਨੂੰ ਕਸ਼ਟ ਨਹੀਂ ਸੀ ਦਿੰਦੇ ਬਲਕਿ ਇਕ ਚੰਗੇ ਗ੍ਰਹਿਸਤੀ ਦਾ ਜੀਵਨ ਬਤੀਤ ਕਰ ਰਹੇ ਸਨ।

ਕਈ ਵਾਰ ਸੰਗਤਾਂ ਵੀ ਆ ਜੁੜਦੀਆਂ ਤਾਂ ਆਪ ਉਨ੍ਹਾਂ ਨੂੰ ਨਾਮ ਜਪਣ ਅਤੇ ਸੁੱਚੀ ਕਿਰਤ ਕਰਨ ਦੀ ਪ੍ਰੇਰਨਾ ਦਿੰਦੇ।

ਉਹ ਕਿਸੇ ਨੂੰ ਵੀ ਦੁਨੀਆਂ ਤੋਂ ਸੰਨਿਆਸ ਲੈਣ ਲਈ ਨਹੀਂ ਸਨ ਕਹਿੰਦੇ। ਉਹ ਹਰ ਇਕ ਨੂੰ ਇਹੋ ਸਲਾਹ ਦਿੰਦੇ ਕਿ ਗ੍ਰਹਿਸਤ ਜੀਵਨ ਸਭ ਤੋਂ ਉੱਤਮ ਜੀਵਨ ਹੈ।

ਇਕ ਗ੍ਰਹਿਸਤੀ ਹੀ ਦੂਸਰੇ ਲੋੜਵੰਦ ਮਨੁੱਖ ਦੀ ਸੇਵਾ ਕਰ ਸਕਦਾ ਹੈ। ਜਿਹੜਾ ਵਿਅਕਤੀ ਜੋਗੀ ਸੰਨਿਆਸੀ ਬਣ ਕੇ ਤਪੱਸਿਆ ਕਰਦਾ ਹੈ, ਉਹ ਦੁਨੀਆਂ ਤੇ ਇਕ ਪ੍ਰਕਾਰ ਦਾ ਭਾਰ ਬਣ ਜਾਂਦਾ ਹੈ।

(ਗੁਰੂ) ਤੇਗ ਬਹਾਦਰ ਜੀ ਦੇਸ਼ ਵਿਚ ਹੋ ਰਹੀ ਸਿਆਸੀ ਉਥਲ ਪੁਥਲ ਬਾਰੇ ਵੀ ਸੁਚੇਤ ਸਨ। ਮਾਤਾ ਗੁਜਰੀ ਦਾ ਭਰਾ ਭਾਈ ਕਿਰਪਾਲ ਉਸ ਸਮੇਂ ਗੁਰੂ ਹਰਿਰਾਇ ਸਾਹਿਬ ਦੀ ਫ਼ੌਜ ਵਿਚ ਸ਼ਾਮਲ ਸੀ।

ਉਹ ਆਮ ਤੌਰ ਤੇ ਬਕਾਲੇ ਆਇਆ ਕਰਦਾ ਸੀ ਅਤੇ (ਗੁਰੂ) ਤੇਗ ਬਹਾਦਰ ਜੀ ਨੂੰ ਸਭ ਘਟਨਾਵਾਂ ਬਾਰੇ ਜਾਣਕਾਰੀ ਦੇ ਕੇ ਜਾਂਦਾ ਸੀ।

ਸ਼ਾਹਜਹਾਨ ਦੇ ਬੀਮਾਰ ਹੋ ਜਾਣ ਕਰਕੇ ਤਖ਼ਤ ਦੀ ਪ੍ਰਾਪਤੀ ਦੀ ਜੰਗ ਜਾਰੀ ਸੀ।

ਦਾਰਾ ਸ਼ਿਕੋ ਤੇ ਔਰੰਗਜ਼ੇਬ ਵਿਚ ਤਖ਼ਤ ਨਸ਼ੀਨੀ ਦੀ ਲੜਾਈ ਵਿਚ ਦਾਰਾ ਸ਼ਿਕੋ ਮਾਰਾ ਗਿਆ ਅਤੇ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬੈਠ ਗਿਆ।

ਉਹ ਬਹੁਤ ਤੁਅੱਸਬੀ ਸੀ। ਉਸ ਨੇ ਤਖ਼ਤ ਤੇ ਬੈਠਦਿਆਂ ਸਾਰੇ ਹਿੰਦੂਆਂ ਦੇ ਮਸ਼ਹੂਰ ਮੰਦਰ ਢਾਹ ਢੇਰੀ ਕਰ ਦਿੱਤੇ।

ਅਜਿਹੀਆਂ ਸਾਰੀਆਂ ਖ਼ਬਰਾਂ (ਗੁਰੂ) ਤੇਗ ਬਹਾਦਰ ਪਾਸ ਪੁੱਜ ਰਹੀਆਂ ਸਨ। ਪਰ ਔਰੰਗਜ਼ੇਬ ਸਿੱਖਾਂ ਦੇ ਗੁਰਦੁਆਰੇ ਢਾਹੁਣ ਦੇ ਹੱਕ ਵਿਚ ਨਹੀਂ ਸੀ ਕਿਉਂਕਿ ਉਹ ਇਹ ਜਾਣਦਾ ਸੀ ਕਿ ਸਿੱਖ ਦੇਵੀ ਦੇਵਤਿਆਂ ਅਤੇ ਪੱਥਰਾਂ ਨੂੰ ਨਹੀਂ ਪੂਜਦੇ ਸਨ।

ਇਸ ਤੱਥ ਪਿੱਛੇ ਇਹ ਹੋਰ ਵੀ ਸਚਾਈ ਸੀ ਕਿ ਔਰੰਗਜ਼ੇਬ ਨੇ ਆਪਣੀ ਮੁੱਢਲੀ ਵਿਦਿਆ ਸੁਲਤਾਨਪੁਰ ਤੋ ਪ੍ਰਾਪਤ ਕੀਤੀ ਸੀ ਦਾਰਾ ਸ਼ਿਕੋ ਤੇ ਔਰੰਗਜ਼ੇਬ ਵਿਚ ਤਖ਼ਤ ਨਸ਼ੀਨੀ ਦੀ ਲੜਾਈ ਵਿਚ ਦਾਰਾ ਸ਼ਿਕੋ ਮਾਰਾ ਗਿਆ ਅਤੇ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬੈਠ ਗਿਆ।

ਉਹ ਬਹੁਤ ਤੁਅੱਸਬੀ ਸੀ। ਉਸ ਨੇ ਤਖ਼ਤ ਤੇ ਬੈਠਦਿਆਂ ਸਾਰੇ ਹਿੰਦੂਆਂ ਦੇ ਮਸ਼ਹੂਰ ਮੰਦਰ ਢਾਹ ਢੇਰੀ ਕਰ ਦਿੱਤੇ।

ਅਜਿਹੀਆਂ ਸਾਰੀਆਂ ਖ਼ਬਰਾਂ (ਗੁਰੂ) ਤੇਗ ਬਹਾਦਰ ਪਾਸ ਪੁੱਜ ਰਹੀਆਂ ਸਨ। ਪਰ ਔਰੰਗਜ਼ੇਬ ਸਿੱਖਾਂ ਦੇ ਗੁਰਦੁਆਰੇ ਢਾਹੁਣ ਦੇ ਹੱਕ ਵਿਚ ਨਹੀਂ ਸੀ ਕਿਉਂਕਿ ਉਹ ਇਹ ਜਾਣਦਾ ਸੀ ਕਿ ਸਿੱਖ ਦੇਵੀ ਦੇਵਤਿਆਂ ਅਤੇ ਪੱਥਰਾਂ ਨੂੰ ਨਹੀਂ ਪੂਜਦੇ ਸਨ।

Disclaimer Privacy Policy Contact us About us