ਗੁਰੂ ਲਾਧੋ ਰੇ


ਝੂਠੇ ਗੁਰੂਆਂ ਦੀ ਝੂਠੀ ਦੁਕਾਨਦਾਰੀ ਚਲਦਿਆਂ ਸਾਲ ਹੋ ਗਿਆ। ਉਨ੍ਹਾਂ ਦੇ ਝਗੜੇ ਹੰਗਾਮੇ ਵੱਧਦੇ ਗਏ।

ਹਰ ਕੋਈ ਦੂਜੇ ਦੀ ਨਿੰਦਿਆ ਕਰੇ, ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹੇ। ਜਤਨ ਸਭ ਦਾ ਇਹੀ ਹੁੰਦਾ ਕਿ ਲੋਕਾਂ ਤੋਂ ਵਧ ਤੋਂ ਵਧ ਕਾਰ ਭੇਟਾ ਠਗੀ ਜਾਵੇ।

ਇਹ ਵੇਖ ਵੇਖ ਕੇ ਸੰਗਤਾਂ ਵਿਚ ਬੇ-ਦਿਲੀ ਵਧਣ ਲਗੀ, ਬੇਮੁਖਤਾ ਆਉਣ ਲੱਗੀ। ਸ਼ਰਧਾ ਘੱਟਣ ਲੱਗੀ।

ਤਦੇ ਵਿਸਾਖੀ ਆ ਗਈ ਸੰਮਤ 1722 (ਸੰਨ 1665 ਈ:) ਦੀ ਵਿਸਾਖੀ। ਪਰੰਪਰਾ ਚਲੀ ਆਉਂਦੀ ਸੀ ਕਿ ਵਿਸਾਖੀ ਦੇ ਅਵਸਰ ਉਪਰ ਗੁਰੂ ਜੀ ਦੀ ਹਜ਼ੂਰੀ ਵਿਚ ਭਾਰੀ ਗਿਣਤੀ ਅੰਦਰ ਸੰਗਤਾਂ ਜੁੜਦੀਆਂ ਅਤੇ ਜੋੜ ਮੇਲ ਹੁੰਦਾ।

ਇਸ ਪਰੰਪਰਾ ਅਨੁਸਾਰ, ਗੁਰਿਆਈ ਬਾਰੇ ਭਰਮਾਂ ਭੁਲੇਖਿਆਂ ਦੇ ਹੁੰਦਿਆਂ ਹੋਇਆਂ ਵੀ ਚੋਖੀਆਂ ਸੰਗਤਾਂ ਬਕਾਲਾ ਵਿਖੇ ਆਈਆਂ ਹੋਇਆਂ ਸਨ। ਇਨ੍ਹਾਂ ਵਿਚ ਹੀ ਭਾਈ ਮੱਖਣ ਸ਼ਾਹ ਲੁਬਾਣਾ ਵੀ ਸੀ।

ਭਾਈ ਮਖਣ ਸ਼ਾਹ ਲੁਬਾਣਾ ਜੋ ਕਿ ਜੇਹਲਮ ਜਿਲੇ ਦੇ ਵਪਾਰੀ ਸਨ, ਉਹਨਾਂ ਦਾ ਪਾਣੀ ਵਾਲਾ ਜਹਾਜ਼ ਸਮਾਨ ਨਾਲ ਭਰਿਆ ਹੋਇਆ ਸਮੁੰਦਰੀ ਤੂਫ਼ਾਨ ਵਿਚ ਘਿਰ ਗਿਆ ਭਾਈ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਅਗੇ ਬੇਨਤੀ ਕਿਤੀ ਤੇ ਉਹ ਉਹਨਾਂ ਨੂੰ ਬਚਾ ਲੈਣ ਅਤੇ ਭਾਈ ਸਾਹਿਬ ਬਾਬਾ ਬਕਾਲੇ ਆ ਕੇ 500 ਦਿਨਾਰ ਗੁਰੂ ਸਾਹਿਬ ਨੂੰ ਚੜਾਉਣਗੇ । ਪ੍ਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਠਾਕ ਘਰ ਪੰਹੁਚ ਗਏ ਅਤੇ ਆਪਣੀ ਸੁਖ ਪੂਰੀ ਕਰਨ ਲਈ ਬਾਬਾ ਬਕਾਲੇ ਆਏ

ਗੁਰੂ ਕੁਲ ਦੇ ਬਾਈ ਸੋਢੀ, ਬਾਈ ਮੰਜੀਆਂ ਡਾਹ ਕੇ, ਗੁਰੂ ਬਣੇ ਬੈਠੇ ਸਨ। ਸਭਨਾਂ ਦੇ ਦੁਆਲੇ ਚੇਲੇ ਚਾਂਟੇ ਜੁੜੇ ਹੋਏ ਸਨ ਤੇ ਉਹ ਸੰਗਤਾਂ ਨੂੰ ਵਾਜਾਂ ਦੇ ਦੇ ਕੇ ਆਪਣੇ ਆਪਣੇ ਗੁਰੂ ਵਲ ਧੂਹਣ ਦਾ ਜਤਨ ਕਰਦੇ ਸਨ ਜਿਵੇਂ ਮੇਲਿਆਂ ਵਿਚ ਸੌਦਾ ਵੇਚਣ ਵਾਲੇ ਕਰਿਆ ਕਰਦੇ ਹਨ।

ਹਾਂ ਇਹ ਝੂਠ ਦਾ ਸੌਦਾ ਵੇਚਣ ਵਾਲੇ ਹੀ ਗੁਰੂ ਸਨ ਜਿਹੜੇ ਅੰਦਰੋਂ ਈਰਖਾ ਤੇ ਦੁਵੈਖ ਨਾਲ ਭੁੱਜ ਰਹੇ ਸਨ ਤੇ ਉਤੋਂ ਉਤੋਂ ਸਤਿਨਾਮ ਦਾ ਜਾਪ ਕਰਦੇ, ਚਰਨੀਂ ਪੈਂਦੀਆਂ ਸੰਗਤਾਂ ਨੂੰ ਨਾਮ ਦਾਨ ਦੀਆਂ ਬਖ਼ਸ਼ਿਸ਼ਾਂ ਕਰ ਰਹੇ ਸਨ।

ਮੱਖਣ ਸ਼ਾਹ ਏਨੇ ਢੇਰ ਸਾਰੇ ਗੁਰੂ ਵੇਖ ਕੇ ਅਸਚਰਜ ਵਿਚ ਪੈ ਗਿਆ। ਉਸ ਦੀ ਅਕਲ ਕੰਮ ਨਾ ਕਰੇ ਕਿ ਕਿਹੜਾ ਇਹਨਾਂ ਵਿਚੋਂ ਅਸਲੀ ਗੁਰੂ ਹੈ ਤੇ ਕਿਹੜਾ ਬਹੁ-ਰੂਪੀਆ ਅਥਵਾ ਪਖੰਡੀ!

ਉਸ ਦੇ ਅੰਦਰੋਂ ਅਰਦਾਸ ਨਿਕਲੀ, 'ਹੇ ਸੱਚੇ ਪਾਤਸ਼ਾਹ! ਮੇਰੀ ਬੁੱਧੀ ਚਕਰਾ ਗਈ ਹੈ। ਆਪ ਪ੍ਰਗਟ ਹੋ ਕੇ ਅਥਵਾ ਮੂੰਹੋ ਮੰਗ ਕੇ ਆਪਣੀ ਅਮਾਨਤ ਲੈ ਲਵੋ ਜਿਸ ਨਾਲ ਮੇਰੇ ਮਨ ਨੂੰ ਧੀਰਜ ਹੋਵੇ'।

ਇਸ ਤਰ੍ਹਾਂ ਅਰਦਾਸ ਕਰਕੇ ਉਹ ਅੱਗੇ ਹੋਇਆ ਤੇ ਹਰੇਕ ਗੁਰੂ ਅੱਗੇ ਦੋ ਦੋ ਮੁਹਰਾਂ ਰਖ ਕੇ ਲੱਗਾ ਮੱਥਾ ਟੇਕਣ।

ਸੋਨੇ ਦੀ ਮੁਹਰਾਂ ਤੱਕ ਕੇ ਹਰੇਕ ਗੁਰੂ ਖ਼ੁਸ਼ ਹੋ ਜਾਂਦਾ ਤੇ ਲੁਬਾਣੇ ਵਪਾਰੀ ਨੂੰ ਆਸ਼ੀਰਵਾਦ ਦਿੰਦਾ ਪਰ ਕਿਸੇ ਨੇ ਵੀ ਅਸਲੀ ਰਕਮ ਦੀ ਗੱਲ ਨਾ ਕੀਤੀ।

ਸਭੇ ਕੋਈ ਆਪਣੇ ਸੱਚਾ ਗੁਰੂ ਹੋਣ ਦਾ ਦਾਅਵਾ ਬੰਨ੍ਹ ਕੇ ਤੇ ਦੂਜਿਆਂ ਨੂੰ ਦੰਭੀ ਤੇ ਪਖੰਡੀ ਪ੍ਰਗਟ ਕਰਦੇ।

ਮਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ ਪਰ ਉਸ ਨੂੰ ਸਚੇ ਗੁਰੂ ਦੀ ਲੱਭਤ ਨਾ ਹੋਈ।

ਉਹ ਬੜਾ ਨਿਰਾਸ ਹੋਇਆ। ਅਖ਼ੀਰ ਉਸ ਨੇ ਪਿੰਡ ਦੇ ਸਾਧਾਰਨ ਲੋਕਾਂ ਤੋ ਪੁਛਿਆ, 'ਕਿਉਂ ਜੀ, ਇਥੇ ਕੋਈ ਹੋਰ ਸੋਢੀ ਵੀ ਰਹਿੰਦਾ ਹੈ?'

ਇਕ ਬੜੇ ਮਿੱਠ ਬੋਲੇ, ਬਿਰਧ ਕਿਸਾਨ ਨੇ ਦਸਿਆ, 'ਹਾਂ, ਤੇਗ ਬਹਾਦਰ ਨਾਮ ਦੇ ਇਕ ਸ਼ਾਂਤ ਸੁਭਾ ਸੋਢੀ ਔਹ ਸਾਹਮਣੇ ਕੋਠੇ ਵਿਚ ਰਹਿੰਦੇ ਹਨ। ਪਰ ਉਹ ਕਿਸੇ ਨੂੰ ਮਿਲਦੇ ਗਿਲਦੇ ਨਹੀਂ ਨਾ ਗੁਰੂ ਬਣਨ ਦੇ ਚਾਹਵਾਨ ਹਨ'।

Disclaimer Privacy Policy Contact us About us